ਲੁਧਿਆਣਾ ਜਲੰਧਰ ਹਾਈਵੇ ਤੇ ਟੋਲ ਪਲਾਜ਼ਾ ਨਜ਼ਦੀਕ ਤਕਰੀਬਨ ਸਵੇਰੇ 7 ਵਜੇ ਦੇ ਆਸ ਪਾਸ ਇਕ ਵੱਡਾ ਹਾਦਸਾ ਵਾਪਰਦਾ ਹੈ। ਦੋ ਟਰੱਕਾਂ ਦੀ ਆਪਸ ਚ ਟੱਕਰ ਹੋਈ ਅਤੇ ਇਕ ਟਰੱਕ ਜੋ ਕੰਟੇਨਰ ਲੈਕੇ ਜਾ ਰਿਹਾ ਸੀ ਉਹ ਪਲਟ ਜਾਂਦਾ ਹੈ। ਜਿਸ ਕਾਰਨ ਕਾਫੀ ਲੰਬਾ ਜਾਮ ਲੱਗਿਆ ਤੇ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਦਸੇ ਵਿਚ ਕਿਸੇ ਦੇ ਜਾਣੀ ਨੁਕਸਾਨ ਦੀ ਖ਼ਬਰ ਨਹੀਂ।